-->

Translate

ਕੇਂਦਰ ਸਰਕਾਰ ਸਿੱਖਿਆ ਦਾ ਭਗਵਾਂਕਰਨ ਕਰਨਾ ਬੰਦ ਕਰੇ- ਜਸਪ੍ਰੀਤ ਰਾਜੇਆਣਾ |

ਕੇਂਦਰ ਸਰਕਾਰ ਸਿੱਖਿਆ ਦਾ ਭਗਵਾਂਕਰਨ ਕਰਨਾ ਬੰਦ ਕਰੇ- ਜਸਪ੍ਰੀਤ ਰਾਜੇਆਣਾ |


ਨਿਹਾਲ ਸਿੰਘ ਵਾਲਾ 18 ਮਈ (ਕੁਲਵੀਰ ਸਿੰਘ ਗਾਜੀਆਣਾ)  ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਜੀ ਟੀ ਬੀ ਗੜ ਵਿਖੇ, ਕਰਨਾਟਕ ਸਰਕਾਰ ਵੱਲੋਂ ਵਿੱਦਿਅਕ ਸੰਸਥਾਵਾਂ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਸਿਲੇਬਸ ਹਟਾਏ ਜਾਣ ਖਿਲਾਫ਼ ਰੋਸ ਰੈਲੀ ਕੀਤੀ ਗਈ।          

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਜਸਪ੍ਰੀਤ ਰਾਜੇਆਣਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੀ ਜੇ ਪੀ ਸਰਕਾਰ ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਲੈ ਕੇ ਜੋਰ ਸ਼ੋਰ ਨਾਲ ਅੱਗੇ ਵੱਧ ਰਹੀ ਹੈ ਔਰ ਇਸੇ ਏਜੰਡੇ ਤਹਿਤ ਬੀ. ਜੇ .ਪੀ . ਘੱਟ ਗਿਣਤੀ ਕੌਮਾਂ ਉੱਤੇ ਹਮਲੇ ਕਰ ਰਹੀ ਹੈ ਜਿਂਵੇ ਪਿਛਲੇ ਸਮੇਂ ਕਰਨਾਟਕ ਵਿੱਚ ਹਿਜਾਬ ਵਿਵਾਦ ਭਖਾਇਆ ਗਿਆ, ਫਿਰ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੋਂ ਸਪੀਕਰ ਹਟਾਏ ਗਏ, ਮੁਸਲਮਾਨ ਭਾਈਚਾਰੇ ਦੀਆਂ ਦੁਕਾਨਾਂ ਤੋੜੀਆਂ ਗਈਆਂ।                            

ਹੁਣ ਬੀਤੇ ਦਿਨੀਂ ਕਰਨਾਟਕ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਸਿਲੇਬਸ ਹਟਾਇਆ ਗਿਆ। ਅਤੇ ਆਰ ਐਸ ਐਸ ਦੇ ਬਾਨੀ ਕੇਬੀ ਹੇਡਗੇਵਾਰ ਬਾਰੇ ਪਾਠ ਸ਼ਾਮਿਲ ਕੀਤਾ ਗਿਆ। ਜੋ ਕਿ ਸਰਾਸਰ ਸਿੱਖਿਆ ਦਾ ਭਗਵਾਂਕਰਨ ਕਰਨ ਲਈ ਤਰੀਕਾ ਅਪਣਾਇਆ ਜਾ ਰਿਹਾ। ਅਸਲ ਦੇ ਵਿੱਚ ਬੀ ਜੇ ਪੀ ਸਰਕਾਰ  ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਵਿੱਦਿਅਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ।                                 ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜੋਤੀ ਕੌਰ ਨੇ ਕਿਹਾ ਕਿ ਬੀ.ਜੇ.ਪੀ. ਸਰਕਾਰ ਲਗਾਤਾਰ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਵਿਰੋਧੀ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਧਰਮ ਦੇ ਨਾਂ ਤੇ ਲੋਕਾਂ ਵਿੱਚ ਦੰਗੇ ਫਸਾਦ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਹਾਕਮ ਸਰਕਾਰ ਇਹੋ ਜੇ ਲੋਕ ਵਿਰੋਧੀ ਫੈਸਲੇ ਉਸ ਸਮੇ ਲੈ ਰਹੀ ਹੈ ਜਦੋਂ ਚਾਰ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਤੇ ਬੀ ਜੇ ਪੀ ਉੱਤਰ ਪ੍ਰਦੇਸ਼ ਦੀ ਜਿੱਤ ਨੂੰ ਆਪਣੀ ਬਹੁਤ ਵੱਡੀ ਜਿੱਤ ਮੰਨ ਕੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਆਰੰਭ ਕਰ ਚੁੱਕੀ ਹੈ । ਉਹਨਾਂ ਕਿਹਾ ਕਿ ਕੇਦਰ ਸਰਕਾਰ, ਆਰ ਐਸ ਐਸ ( ਰਾਸ਼ਟਰੀ ਸਵੈਮ ਸੇਵਕ ਸੰਘ ) ਦੀ ਕਠਪੁਤਲੀ ਬਣ ਕੇ ਉਹਦੇ ਹੱਥਾਂ ਵਿੱਚ ਖੇਡ ਰਹੀ ਹੈ। ਤਾਂ ਹੀ ਇਹ ਹਿੰਦੂ ਹਿੰਦੂ ਹਿੰਦੂਸਤਾਨ ਦਾ ਨਾਹਰਾ ਦਿੰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਭਾਰਤ ਦੀ ਵਿਸ਼ੇਸ਼ਤਾ ਰਹੀ ਹੈ ਕਿ ਭਾਰਤ ਵੰਨ ਸੁਵੰਨਤਾ ਦਾ ਦੇਸ਼ ਰਿਹਾ ਹੈ ਮਤਲਬ ਕਿ ਭਾਰਤ ਬਹੁ ਕੌਮੀ, ਬਹੁ ਭਾਸ਼ਾਈ, ਵੱਖ ਵੱਖ ਧਰਮਾਂ ਤੇ ਵੱਖ ਜਾਤਾਂ ਦਾ ਮੁਲਕ ਹੈ। ਇਸਦੀ ਵੰਨ ਸੁਵੰਨਤਾ ਨੂੰ ਖਤਮ ਕਰਕੇ ਇਸਨੂੰ ਸਿਰਫ ਇਕ ਭਾਸ਼ਾ, ਇੱਕ ਧਰਮ, ਇੱਕ ਸਭਿੱਆਚਾਰ, ਇੱਕ ਝੰਡੇ ਵਾਲਾ ਮੁਲਕ ਬਣਾਉਣਾ ਹੀ ਆਰ ਐਸ ਐਸ ਦਾ ਮੁੱਖ ਏਜੰਡਾ ਹੈ। ਉਹਨਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਬੀ ਜੇ ਪੀ ਦੇ ਹਰ ਹਮਲੇ ਦਾ ਤਿੱਖਾ ਵਿਰੋਧ ਕਰੇਗੀ ਅਤੇ ਫਾਸ਼ੀਵਾਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।        

ਇਸ ਰੋਸ ਰੈਲੀ ਦੌਰਾਨ ਬੇਅੰਤ ਸਿੰਘ ਲੰਗੇਆਣਾ ਨੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।       

ਇਸ ਪ੍ਰਦਰਸ਼ਨ ਵਿੱਚ ਸੁਖਜਿੰਦਰ ਵੈਰੋਕੇ , ਜਸਵਿੰਦਰ ਸਿੰਘ ਰਾਜੇਆਣਾ, ਨਵੂ ਬੰਬੀਹਾ ਭਾਈ, ਸੁਮਨਦੀਪ ਕੌਰ ਵੈਰੋਕੇ ਅਤੇ ਹੋਰ ਵਿਦਿਆਰਥੀ ਸ਼ਾਮਿਲ ਸਨ।

Facebook

Facebook.com/presspunjab24

advertising articles 2

Advertise under the article