ਮੋਗੇ ਦੇ ਮਹਿਣਾ ਪਿੰਡ ਦੇ ਚਰਨਜੀਤ ਦੀ ਦੁਬਈ ਤੋਂ ਆਈ ਲਾਸ਼ |
ਮੋਗੇ ਦੇ ਮਹਿਣਾ ਪਿੰਡ ਦੇ ਚਰਨਜੀਤ ਦੀ ਦੁਬਈ ਤੋਂ
ਆਈ ਲਾਸ਼ |
ਨਿਹਾਲ ਸਿੰਘ ਵਾਲਾ 16 ਮਈ (ਕੁਲਵੀਰ ਸਿੰਘ ਗਾਜੀਆਣਾ )
ਅੱਜ ਪਿੰਡ ਮੋਗੇ ਜਿਲੇ ਦੇ ਪਿੰਡ ਮਹਿਣਾ ਵਿੱਖੇ ਉਦੋ ਸਾਰਾ ਪਿੰਡ ਸੋਗ ਵਿੱਚ ਡੁੱਬ ਗਿਆ ਜਦੋਂ ਅਜਮੇਰ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਦੀ ਲਾਸ਼ ਜੋ ਅੱਠ ਸਾਲ ਤੋ ਦੁਬਈ ਗਿਆ ਸੀ ਅਤੇ ਦੁਬਈ ਵਿੱਚ ਚਰਨਜੀਤ ਸਿੰਘ ਨੂੰ ਅਟੈਕ ਆਉਣ ਕਾਰਨ ਮੌਤ ਹੋ ਗਈ ਅਤੇ ਉਸ ਦੀ ਮਿਰਤਕ ਦੇਹ ਨੂੰ ਪਿੰਡ ਵਿੱਚ ਲਿਆਂਦਾ ਗਿਆ ਸਾਰਾ ਪਿੰਡ ਸੋਗ ਦੀ ਲਹਿਰ ਵਿਚ ਡੁੱਬ ਗਿਆ ਅਤੇ ਪ੍ਰਵਾਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਚਰਨਜੀਤ ਸਿੰਘ 10 ਤਰੀਕ ਤੋ ਮਿਰਤਕ ਐਲਾਨਿਆ ਗਿਆ ਪ੍ਰੰਤੂ ਸਰਕਾਰ ਦਾ ਕੋਈ ਵੀ ਨਮੈਦਾ ਸਾਡੇ ਘਰ ਨਹੀ ਆਇਆ ਨਾਲ ਹੀ ਗੱਲਬਾਤ ਕਰਦਿਆ ਕਿਹਾ ਕਿ ਸਰਕਾਰ ਸਾਡੀ ਬਣਦੀ ਮਦਦ ਕਰੇ ਕਿਉਕਿ ਚਰਨਜੀਤ ਸਿੰਘ ਆਪਣੇ ਮਗਰ ਦੋ ਬੱਚੇ ਆਪਣੀ ਪਤਨੀ ਇਕ ਅਪਾਹਜ ਭਰਾ ਅਤੇ ਬੁਡੇ ਮਾਤਾ ਪਿਤਾ ਨੂੰ ਛੱਡ ਕਿ ਸਦਾ ਲਈ ਚਲਾ ਗਿਆ |