ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਪੰਜਾਬ ਬਲਾਕ ਬਾਘਾਪੁਰਾਣਾ ਮੋਗਾ ਦਾ ਕੈਲੰਡਰ ਜਾਰੀ ਕੀਤਾ ਗਿਆ।
ਸਮਾਲਸਰ 17 ਮਈ (ਛਿੰਦਰਪਾਲ ਸਿੰਘ ਰਾਜਿਆਣਾ )ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾਪੁਰਾਣਾ 295 ਵੱਲੋਂ ਬਲਾਕ ਪ੍ਰਧਾਨ ਡਾਕਟਰ ਸੁਖਚੈਨ ਸਿੰਘ ਸੂਬਾ ਜੀ ਦੀ ਅਗਵਾਈ ਵਿੱਚ ਪੰਜਾਬ ਸਿੰਧ ਬੈਂਕ ਮਾਰਕੀਟ ਸਮਾਲਸਰ ਵਿਖੇ ਸੰਖੇਪ ਸਮਾਗਮ ਦੌਰਾਨ ਮਹਿਮਾਨ ਮੈਡਮ ਕੁਲਵਿੰਦਰ ਕੌਰ ਜੀ ਮੈਨੇਜਰ ਪੈ੍ਗਮਾ ਹਸਪਤਾਲ ਬਠਿੰਡਾ, ਸ. ਬਲਵੀਰ ਸਿੰਘ ਬੱਜੋਆਣਾ ਪੀ ਆਰ ਓ, ਸ. ਰੇਸ਼ਮ ਸਿੰਘ ਹੈਲਥ ਸੁਪਰਵਾਈਜਰ ਪੀ ਐਚ ਸੀ ਠੱਠੀਭਾਈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਸਮਾਲਸਰ ਦੇ ਪ੍ਰਮੁੱਖ ਸ. ਚਮਕੌਰ ਸਿੰਘ ਸਰਾਂ, ਜਸਪਾਲ ਸਿੰਘ ਕਾਕਾ ਦੀ ਹਾਜ਼ਰੀ ਵਿੱਚ ਜੱਥੇਬੰਦੀ ਦਾ ਕੈਲੰਡਰ ਜਾਰੀ ਕੀਤਾ ਗਿਆ ।
ਇਸ ਮੌਕੇ ਸ. ਰੇਸ਼ਮ ਸਿੰਘ ਹੈਲਥ ਸੁਪਰਵਾਈਜ਼ਰ ਪੀ. ਐਚ. ਸੀ. ਠੱਠੀਭਾਈ ਨੇ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਸਮਾਲਸਰ ਦੇ ਪ੍ਰਮੁੱਖ ਸ. ਚਮਕੌਰ ਸਿੰਘ ਸਰਾਂ ਅਤੇ ਪੈ੍ਗਮਾ ਹਸਪਤਾਲ ਦੇ ਪੀ. ਆਰ. ਓ. ਸ ਬਲਵੀਰ ਸਿੰਘ ਬੱਜੋਆਣਾ ਨੇ ਸੰਬੋਧਨ ਕਰਦਿਆ ਜਥੇਬੰਦੀ ਨਾਲ ਮਿਲ ਕੇ ਸਮਾਜ ਸੁਧਾਰਕ ਕੰਮਾਂ ਲਈ ਹਰ ਤਰਾਂ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ ।
ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।। ਇਸ ਸਮਾਰੋਹ ਵਿੱਚ ਪ੍ਰਧਾਨ ਡਾਕਟਰ ਸੁਖਚੈਨ ਸਿੰਘ ਤੋਂ ਇਲਾਵਾ ਸਮਾਜ ਸੇਵੀ ਡਾ. ਬਲਰਾਜ ਸਿੰਘ, ਡਾ.ਲਖਵੀਰ ਸਿੰਘ, ਡਾ. ਬੂਟਾ ਸਿੰਘ, ਡਾ. ਮੁਕੇਸ਼ ਕੁਮਾਰ, ਡਾ. ਗੁਰਦੀਪ ਸਿੰਘ ਪ੍ਧਾਨ ਇਕਾਈ ਥਰਾਜ, ਡਾ.ਜੋਰਾ ਸਿੰਘ ਪ੍ਰਧਾਨ ਇਕਾਈ ਵਾਂਦਰ, ਡਾ. ਗੁਲਜ਼ਾਰ ਮੁਹੰਮਦ, ਡਾ. ਜਸਪ੍ਰੀਤ ਸਿੰਘ, ਡਾ. ਗੁਰਤੇਜ ਸਿੰਘ, ਡਾ. ਬਲਰਾਜ ਸਿੰਘ ਠੱਠੀਭਾਈ, ਡਾ. ਗੁਰਚਰਨ ਸਿੰਘ, ਡਾ. ਮੇਜਰ ਸਿੰਘ, ਡਾ. ਕਮਲਜੀਤ ਸਿੰਘ, ਡਾ. ਨਿਰਮਲ ਸਿੰਘ,ਡਾ. ਸਤਨਾਮ ਸਿੰਘ, ਡਾ. ਟਹਿਲ ਸਿੰਘ, ਡਾ. ਬਲਵਿੰਦਰ ਸਿੰਘ ਬੱਬੂ, ਡਾ. ਕੁਲਦੀਪ ਸਿੰਘ , ਡਾ. ਅਮਨਦੀਪ ਕੌਰ, ਡਾ. ਇਕਬਾਲ ਸਿੰਘ ਵਾਂਦਰ, ਡਾ. ਇਕਬਾਲ ਸਿੰਘ ਪਿੰਟੂ, ਡਾ. ਗੁਰਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਜਗਦੇਵ ਸਿੰਘ, ਡਾ. ਰਣਜੀਤ ਸਿੰਘ ਰਾਣਾ, ਡਾ. ਬਲਜਿੰਦਰ ਸਿੰਘ ,
ਡਾ. ਬਲਵੰਤ ਸਿੰਘ, ਡਾ. ਸਲੀਮ ਖਾਨ, ਡਾ. ਹੁਸ਼ਿਆਰ ਸਿੰਘ, ਡਾ. ਸੋਹਣ ਸਿੰਘ, ਡਾ. ਆਤਮਾ ਸਿੰਘ ਜੀ ਆਦਿ ਹਾਜ਼ਰ ਸਨ । ਸਟੇਜ ਸਕੱਤਰ ਦੀ ਭੂਮਿਕਾ ਡਾ. ਪਰਮਜੀਤ ਸਿੰਘ ਸੰਘਾ ਨੇ ਬਾਖੂਬੀ ਨਿਭਾਈ ।
ਅੰਤ ਵਿੱਚ ਡਾ. ਮੁਕੇਸ਼ ਕੁਮਾਰ ਜੀ ਨੇ ਆਏ ਹੋਏ ਡਾਕਟਰ ਸਾਹਿਬਾਨ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ।