ਸ਼ਹੀਦ ਭਾਈ ਮਨੀ ਸਿੰਘ ਸਭਾ ਵੱਲੌਂ ਲੋੜਵੰਦ ਪਰਵਾਰ ਦੀ ਕੀਤੀ ਮਦਦ।
ਸਮਾਲਸਰ 19 ਅਪ੍ਰੈਲ ( ਕੁਲਵੀਰ ਸਿੰਘ ਗਾਜੀਆਣਾ) ਅੱਜ ਪਿੰਡ ਰਾਜਿਆਣਾ ਦੇ ਪਾਠੀ ਸਿੰਘ ਭਾਈ ਗੁਰਪ੍ਰੀਤ ਸਿੰਘ ਬਿੱਟੂ ਜੋ ਪਿਛਲੇ ਸਮੇ ਅੰਦਰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਨ ਉਹਨਾ ਦੇ ਪਰਵਾਰ ਦੀ ਮਾਲੀ ਸਹਾਇਤਾ ਰਾਸ਼ਨ ਦੇ ਕੇ ਕੀਤੀ ਗਈ ਅਤੇ ਅੱਗੇ ਵਾਸਤੇ ਵੀ ਸਹਾਇਤਾ ਕਰਦੇ ਰਹਿਣ ਲਈ ਵਚਨਬੱਧ ਹੋਏ ਇਸ ਦੌਰਾਨ ਸਭਾ ਦੇ ਪ੍ਰਧਾਨ ਭਾਈ ਕਮਲਜੀਤ ਸਿੰਘ ਆਲਮਵਾਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕੇ ਅਗੇ ਇਸੇ ਤਰਾ ਸਭਾ ਦੇ ਮੈਂਬਰਾਂ ਅਤੇ ਲੋੜਵੰਦਾ ਦੀ ਮਦਦ ਕਰਦੇ ਰਹਾਂਗੇ ਇਸ ਦੌਰਾਨ ਮੀਤ ਪ੍ਰਧਾਨ ਬਲਜਿੰਦਰ ਸਿੰਘ ਫੂਲੇਵਾਲਾ, ਨਿਰਮਲ ਸਿੰਘ ਰੌਤਾ ਖਜਾਨਚੀ, ਡਾਕਟਰ ਕੁਲਵੰਤ ਸਿੰਘ ਸਲਾਹਕਾਰ, ਗਿਆਨੀ ਸੱਤਪਾਲ ਸਿੰਘ ਸੈਕਟਰੀ, ਗੁਰਮੀਤ ਸਿੰਘ ਸਮਾਲਸਰ, ਬਾਬਾ ਗਿਆਨ ਸਿੰਘ ਸੇਖਾ, ਗਗਨਦੀਪ ਸਿੰਘ, ਅਨੂਪ ਸਿੰਘ ਨਿਮਾਣਾ, ਯਾਦਵਿੰਦਰ ਸਿੰਘ, ਸੋਮਾ ਸਿੰਘ, ਹਰਚੰਦ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ ਰਾਣਾ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।