ਸ਼ਹੀਦ ਭਾਈ ਮਨੀ ਸਿੰਘ ਸਭਾ ਦੀ ਮੀਟਿੰਗ ਹੋਈ |
ਨਿਹਾਲ ਸਿੰਘ ਵਾਲਾ 16 ਅਪ੍ਰੈਲ (ਕੁਲਵੀਰ ਸਿੰਘ ਗ਼ਾਜੀਆਣਾ) ਅੱਜ ਸ਼ਹੀਦ ਭਾਈ ਮਨੀ ਸਿੰਘ ਸਭਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਜਿਵੇ ਕਿ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਜੋ ਕਿ ਪਾਠੀ ਸਿੰਘਾ ਦੀ ਮਾਲੀ ਸਹਾਇਤਾ ਨਹੀ ਕਰਦੀਆਂ, ਉਸ ਨੂੰ ਮੱਦੇਨਜ਼ਰ ਰੱਖਦਿਆ ਹੋਇਆ ਸ਼ਹੀਦ ਭਾਈ ਮਨੀ ਸਿੰਘ ਸਭਾ ਵੱਲੋ ਗ੍ਰੰਥੀ ਸਿੰਘ ਦੀ ਪਾਠ ਦੀ ਭੇਟਾ ਵਧਾਉਣ ਬਾਰੇ ਮਤਾ ਪਾਇਆ ਗਿਆ। ਤਾਂ ਜੋ ਮਹਿੰਗਾਈ ਹੋਣ ਕਰਕੇ ਪਾਠੀ ਸਿੰਘ ਆਪਣਾ ਅਤੇ ਆਪਣੇ ਬੱਚਿਆ ਦੇ ਪਾਲਣ ਪੋਸ਼ਣ ਠੀਕ ਢੰਗ ਨਾਲ ਕਰ ਸਕੇ। ਅੱਗੇ ਤੋਂ ਵੀ ਭਾਈ ਮਨੀ ਸਿੰਘ ਸਭਾ ਪਾਠੀ ਸਿੰਘਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜੇਗੀ। ਇਸ ਦੌਰਾਨ ਕਮਲਜੀਤ ਸਿੰਘ ਆਲਮਵਾਲਾ ਪ੍ਰਧਾਨ, ਮੀਤ ਪ੍ਰਧਾਨ ਬਲਜਿੰਦਰ ਸਿੰਘ ਫੂਲੇਵਾਲਾ, ਨਿਰਮਲ ਸਿੰਘ ਰੌਤਾ ਖਜਾਨਚੀ, ਡਾਕਟਰ ਕੁਲਵੰਤ ਸਿੰਘ ਸਲਾਹਕਾਰ, ਗਿਆਨੀ ਸੱਤਪਾਲ ਸਿੰਘ ਸੈਕਟਰੀ, ਗੁਰਮੀਤ ਸਿੰਘ ਸਮਾਲਸਰ, ਬਾਬਾ ਗਿਆਨ ਸਿੰਘ ਸੇਖਾ, ਗਗਨਦੀਪ ਸਿੰਘ, ਅਨੂਪ ਸਿੰਘ ਨਿਮਾਣਾ, ਯਾਦਵਿੰਦਰ ਸਿੰਘ, ਸੋਮਾ ਸਿੰਘ, ਹਰਚੰਦ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ ਰਾਣਾ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।